ਡੋਮੀਨੀਅਨ ਲੈਂਡਿੰਗ ਸੈਂਟਰਾਂ ਬਾਰੇ

About Dominion Lending Centres

ਡੋਮੀਨੀਅਨ ਲੈਂਡਿੰਗ ਸੈਂਟਰਜ਼ 2,200 ਤੋਂ ਵੱਧ ਮੈਂਬਰਾਂ ਨਾਲ ਦੇਸ਼ ਭਰ ਵਿੱਚ ਮੁਫ਼ਤ ਮਾਹਰ ਸਲਾਹ ਪੇਸ਼ ਕਰ ਰਹੀ ਕਨੇਡਾ ਦੀ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਹੀ ਕੌਮੀ ਮੌਰਗੇਜ ਬਰੋਕਰੇਜ ਅਤੇ ਲੀਜ਼ਿੰਗ ਕੰਪਨੀ ਹੈ – ਮੌਰਗੇਜ ਪ੍ਰਕਿਰਿਆ ਨੂੰ ਚੱਕਰਾਂ `ਚੋਂ ਬਾਹਰ ਕੱਢਕੇ ਅਤੇ ਤੁਹਾਡੇ ਜੀਵਨ ਨੂੰ ਸੌਖਾ ਬਣਾਕੇ। 90 ਤੋਂ ਵੱਧ ਰਿਣਦਾਤਾ ਸੰਸਥਾਵਾਂ ਦੀ ਪਹੁੰਚ ਦੇ ਨਾਲ, ਸਮੇਤ ਵੱਡੇ ਬੈਂਕਾਂ, ਕਰੈਡਿਟ ਯੂਨੀਅਨਾਂ ਅਤੇ ਟਰੱਸਟ ਕੰਪਨੀਆਂ ਦੇ, ਮੌਰਗੇਜ ਪੇਸ਼ਾਵਰਾਂ ਦੀ ਸਾਡੀ ਲਾਇਸੰਸਡ ਟੀਮ ਉਪਲਬਧ ਮੌਰਗੇਜ ਉਤਪਾਦਾਂ ਦੇ ਇੱਕ ਵਿਸ਼ਾਲ ਸਮੂਹ ਤੋਂ ਜਾਣੂ ਹੁੰਦੀ ਹੈ – ਪਹਿਲੀ ਵਾਰ ਦੇ ਘਰ ਖ਼ਰੀਦਦਾਰ ਪ੍ਰੋਗਰਾਮਾਂ ਤੋਂ ਲੈਕੇ ਸੈਲਫ-ਐਂਪਲਾਇਡ ਤੱਕ ਅਤੇ ਉਨ੍ਹਾਂ ਜਿਨ੍ਹਾਂ `ਤੇ ਕਰੈਡਿਟ ਧੱਬੇ ਹੁੰਦੇ ਹਨ ਵਾਸਤੇ ਵਿੱਤੀ ਪ੍ਰਬੰਧ ਕਰਨ ਤੱਕ।

ਅਤੇ, ਸਭ ਤੋਂ ਸਿਖ਼ਰ `ਤੇ, ਡੋਮੀਨੀਅਨ ਲੈਂਡਿੰਗ ਸੈਂਟਰਜ਼ ਦੇ ਮੌਰਗੇਜ ਪੇਸ਼ਾਵਰ ਤੁਹਾਡੇ ਲਈ ਕੰਮ ਕਰਦੇ ਹਨ – ਰਿਣਦਾਤਿਆਂ ਲਈ ਨਹੀਂ – ਯਕੀਨੀ ਬਣਾਉਣ ਲਈ ਕਿ ਅੱਜ ਦੀ ਮਾਰਕਿਟ ਵਿੱਚ ਉਪਲਬਧ `ਚੋਂ ਤੁਹਾਨੂੰ ਸਭ ਤੋਂ ਵਧੀਆ ਦਰਾਂ ਅਤੇ ਉਤਪਾਦ ਪ੍ਰਾਪਤ ਹੋ ਜਾਣ।

ਭਾਵੇਂ ਤੁਸੀਂ ਆਪਣਾ ਬਿਲਕੁੱਲ ਹੀ ਪਹਿਲਾ ਘਰ ਖ਼ਰੀਦਣ ਜਾਂ ਨਵੇਂ ਘਰ ਨੂੰ ਅੱਪਗਰੇਡ ਕਰਨ, ਆਪਣੀ ਮੌਜੂਦਾ ਮੌਰਗੇਜ ਨੂੰ ਨਵਿਆਉਣ, ਕਿਸੇ ਹੁੰਡੀ ਨੂੰ ਮੁਕਤ ਕਰਾਉਣ ਲਈ ਆਪਣੀ ਮੌਰਗੇਜ ਦਾ ਮੁੜਵਿੱਤੀ ਪ੍ਰਬੰਧ, ਨਿਵੇਸ਼ ਜਾਇਦਾਦਾਂ ਜਾਂ ਛੁੱਟੀਆਂ ਵਾਲੇ ਘਰਾਂ ਨੂੰ ਖ਼ਰੀਦਣ, ਜਾਂ ਬਿਜ਼ਨੈਸ-ਸਬੰਧਤ ਸਾਜ਼-ਸਮਾਨ ਨੂੰ ਲੀਜ਼ ਕਰਨ ਲਈ ਤਲਾਸ਼ ਕਰ ਰਹੇ ਹੋ, ਡੋਮੀਨੀਅਨ ਲੈਂਡਿੰਗ ਸੈਂਟਰਜ਼ ਪਾਸ ਤੁਹਾਡੀਆਂ ਵਿਲੱਖਣ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਤਪਾਦਾਂ ਦੀ ਇੱਕ ਅਨੇਕਤਾ ਉਪਲਬਧ ਹੁੰਦੀ ਹੈ।

ਡੋਮੀਨੀਅਨ ਲੈਡਿੰਗ ਸੈਂਟਰਜ਼ ਲੀਜ਼ਿੰਗ ਪੇਸ਼ਾਵਰਾਂ ਦੀ ਅਗਵਾਈ ਵਾਲੇ ਲੀਜ਼ਿੰਗ ਡਿਵੀਜ਼ਨ ਨੂੰ ਪੇਸ਼ ਕਰਨ ਵਿੱਚ ਫਖ਼ਰ ਵੀ ਮਹਿਸੂਸ ਕਰਦਾ ਹੈ – ਵੱਡੇ ਉਦਯੋਗਿਕ ਸਾਜ਼-ਸਮਾਨ ਤੋਂ ਲੈਕੇ ਵਰਤੀਆਂ ਕਾਰਾਂ ਤੱਕ, ਕੰਪਿਊਟਰ ਸਿਸਟਮਾਂ ਤੱਕ ਅਤੇ ਹੋਰ ਅੱਗੇ ਤੱਕ ਵੀ ਹਰ ਇੱਕ ਚੀਜ਼ ਨੂੰ ਆਪਣੇ ਘੇਰੇ ਵਿੱਚ ਲਿਆਕੇ।

ਸਾਡੇ ਮੌਰਗੇਜ ਪੇਸ਼ਾਵਰ ਆਪਣੇ ਖੇਤਰਾਂ ਦੇ ਮਾਹਰ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਕੌਮੀ ਪੱਧਰ `ਤੇ ਵਧੀਆ ਵਿੱਚੋਂ ਹਨ। ਪਿਛਲੇ ਚਾਰ ਸਾਲਾਂ ਵਿੱਚ, ਡੋਮੀਨੀਅਨ ਲੈਂਡਿੰਗ ਸੈਂਟਰਜ਼ ਦੇ ਕਿਸੇ ਦੂਸਰੀ ਕਨੇਡੀਅਨ ਬਰੋਕਰੇਜ ਨਾਲੋਂ ਵੱਧ ਮੌਰਗੇਜ ਇਜੰਟਸ ਸੀ.ਐੱਮ.ਪੀ. ਦੇ ਚੋਟੀ ਦੇ 50 ਬਰੋਕਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕੇ ਹੋਏ ਸਨ।

ਜਨਵਰੀ 2006 ਵਿੱਚ ਚਾਲੂ ਹੋਈ, ਕੰਪਨੀ ਨੂੰ ਸੀ.ਐੱਮ.ਪੀ. ਕਨੇਡੀਅਨ ਮੌਰਗੇਜ ਅਵਾਰਡਜ਼ 2008 ਵਿੱਖੇ ਬੈਸਟ ਨਿਊਕਮਰ (ਮੌਰਗੇਜ ਬਰੋਕਰੇਜ ਫਰਮ) ਦਾ ਇਨਾਮ ਮਿਲਿਆ ਸੀ। ਡੋਮੀਨੀਅਨ ਲੈਂਡਿੰਗ ਸੈਂਟਰਜ਼ ਅਤੇ ਇਸ ਦੇ ਇਜੰਟਸ ਸਾਲਾਨਾ ਸੀ.ਐੱਮ.ਏਜ਼. `ਤੇ ਵਿਭਿੰਨ ਇਨਾਮਾਂ ਨੂੰ ਜਿੱਤਣਾ ਜਾਰੀ ਰੱਖ ਰਹੇ ਹਨ, ਹੁਣੇ ਹੁਣੇ ਹੀ ਤਿੰਨ ਕਾਰਪੋਰੇਟ ਅਤੇ ਤਿੰਨ ਵਿਅਕਤੀਗਤ ਇਨਾਮਾਂ ਦਾ ਜਿੱਤਣਾ, ਸਮੇਤ 2012 ਸੀ.ਐੱਮ.ਏਜ਼. `ਤੇ ਨੈਸ਼ਨਲ ਬਰੋਕਰ ਨੈੱਟਵਰਕ ਆਫ਼ ਦਾ ਈਅਰ, ਬੈਸਟ ਐਡਵਰਟਾਈਜ਼ਿੰਗ ਅਤੇ ਬੈਸਟ ਬਰੈਂਡਿੰਗ ਦੇ।

ਡੋਮੀਨੀਅਨ ਲੈਂਡਿੰਗ ਸੈਂਟਰਜ਼ ਨੂੰ 2012 ਵਿੱਚ ਪ੍ਰਾਫਿਟ ਮੈਗਜ਼ੀਨ ਵੱਲੋਂ ਕਨੇਡਾ ਦੀ ਸਭ ਤੋਂ ਵੱਧ ਤੇਜ਼ੀ ਨਾਲ ਪ੍ਰਫੁਲਤ ਹੋ ਰਹੀਆਂ ਕੰਪਨੀਆਂ `ਚੋਂ 24ਵੀਂ ਸਾਲਾਨਾ ਪ੍ਰਾਫਿਟ 200 ਰੈਂਕਿੰਗ ਵਿੱਚ 32ਵੇਂ ਸਥਾਨ `ਤੇ ਰੱਖਿਆ। ਪੰਜ ਸਾਲੀ ਰਿਵੀਨਿਊ ਵਾਧੇ ਵੱਲੋਂ ਕਨੇਡਾ ਦੀਆਂ ਬਹੁਤੀ ਹੀ ਤੇਜ਼ੀ ਨਾਲ ਵਧ ਰਹੀਆਂ ਕੰਪਨੀਆਂ ਰੈਂਕਿੰਗ, ਪ੍ਰਾਫਿਟ 200 ਨੇ ਦੇਸ਼ ਦੀਆਂ ਬਹੁਤ ਹੀ ਸਫ਼ਲ ਵਾਧੇ ਵਾਲੀਆਂ ਕੰਪਨੀਆਂ ਵਿੱਚ ਰੇਖਾ ਚਿੱਤਰਤ ਕੀਤਾ ਗਿਆ ਹੈ। 2009 ਅਤੇ 2010 ਵਿੱਚ, ਡੋਮੀਨੀਅਨ ਲੈਂਡਿੰਗ ਸੈਂਟਰਜ਼ ਉੱਭਰ ਰਹੀਆਂ ਵਾਧੇ ਵਾਲੀਆਂ ਕੰਪਨੀਆਂ ਦੀ ਪ੍ਰੋਫਿਟ ਹਾਟ 50 ਸੂਚੀਆਂ ਵਿੱਚ ਨਾਮ ਆਇਆ ਸੀ।