ਘਰ `ਤੇ ਹੁੰਡੀ ਬਾਰੇ ਸਿੱਖੋ

ਆਮ ਰੂਪ-ਰੇਖਾ

ਬਹੁਤੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਪੈਸੇ ਨੁੰ ਪਹੁੰਚ ਕਰਨ ਦਾ ਸਭ ਤੋਂ ਸੌਖਾ ਅਤੇ ਸਭ ਤੋਂ ਵੱਧ ਪੁੱਜਤਯੋਗ ਤਰੀਕਾ ਹੁੰਡੀ ਦੁਆਰਾ ਹੁੰਦਾ ਹੈ ਜਿਹੜੀ ਉਨ੍ਹਾਂ ਨੇ ਆਪਣੇ ਘਰਾਂ `ਤੇ ਜੋੜੀ ਹੁੰਦੀ ਹੈ। ਇਹ ਇੱਕ ਬਹੁਤ ਹੀ ਪ੍ਰਚਲਿਤ ਬਦਲ ਹੁੰਦਾ ਹੈ, ਵਿਸ਼ੇਸ਼ ਕਰਕੇ ਜਦੋਂ ਤੁਹਾਡੇ ਕੋਲ ਇੱਕ ਸਭ ਤੋਂ ਉੱਤਮ ਪਹਿਲੀ ਮੌਰਗੇਜ ਢੁਕਵੀਂ ਹੁੰਦੀ ਹੈ।

ਤੁਹਾਡੇ ਲਾਭ ਵਾਸਤੇ ਗ੍ਰਹਿ ਹੁੰਡੀ (ਹੋਮ ਐੱਕਵਿਟੀ) ਦੀ ਵਰਤੋਂ ਕਰਨੀ

House
Request A Call

ਕਨੇਡਾ ਨਿਵਾਸੀ ਬਹੁ-ਭਾਂਤ ਕਿਸਮ ਦੇ ਕਾਰਨਾਂ ਕਰਕੇ ਘਰਾਂ ਨੂੰ ਖ਼ਰੀਦਦੇ ਹਨ। ਕੁਝ ਆਪਣੇ ਘਰ ਦੇ ਮਾਲਕ ਹੋਣ ਦੀ ਸਥਿਰਤਾ ਚਾਹੁੰਦੇ ਹਨ, ਜਦੋਂ ਕਿ ਦੂਸਰੇ ਘਰ ਦੇ ਮਾਲਕ ਹੋਣ ਨੂੰ ਇੱਕ ਨਿਵੇਸ਼ ਸਾਧਨ ਵੱਜੋਂ ਵੀ ਵੇਖਦੇ ਹਨ। ਕੋਈ ਗੱਲ ਨਹੀਂ ਕੀ ਕਾਰਨ ਹੁੰਦਾ ਹੈ, ਸੱਚਾਈ ਇਹ ਹੈ ਕਿ ਘਰ ਦੀ ਮਾਲਕੀ ਕੁਝ ਸਮਾਂ ਪਾਕੇ ਆਪਣੇ ਆਪ ਹੀ ਇੱਕ ਚੰਗਾ ਸਥਿਰ ਨਿਵੇਸ਼ ਕੀਤਾ ਹੋਇਆ ਸਾਬਤ ਹੁੰਦਾ ਹੈ, ਅਤੇ ਇੱਕ ਉਹ ਹੁੰਦਾ ਹੈ ਜਿਸ ਤੋਂ ਬਹੁਤ ਜ਼ਿਆਦਾ ਕਨੇਡਾ ਨਿਵਾਸੀ ਫਾਇਦਾ ਉਠਾ ਰਹੇ ਹਨ।

ਜਦੋਂ ਕਿ ਬਹੁਤਿਆਂ ਨੇ ਘੱਟ ਵਿਆਜ ਦਰਾਂ ਦੇ ਇਸ ਸਮੇਂ ਦੌਰਾਨ ਆਪਣਾ ਪਹਿਲਾ ਘਰ ਖ਼ਰੀਦਣ ਦੀ ਚੋਣ ਕੀਤੀ ਹੋਈ ਹੈ, ਉੱਥੇ ਘਰ ਦੇ ਕਰਜ਼ੇ ਦਾ ਮੁੜਵਿੱਤੀ ਪ੍ਰਬੰਧ ਦੀ ਵੀ ਇੱਕ ਵੱਡੀ ਲਹਿਰ ਹੈ ਅਤੇ ਘਰ ਦੀਆਂ ਬੇਹਤਰੀਆਂ, ਨਿਵੇਸ਼ਾਂ, ਕਾਲਜ ਦੇ ਖ਼ਰਚਿਆ, ਅਤੇ ਉੱਚੇ ਵਿਆਜ ਵਾਲੇ ਕਰਜ਼ੇ ਨੂੰ ਇਕੱਠਾ ਕਰਨ ਵਾਸਤੇ ਹੁੰਡੀ ਲੈਂਦੇ ਹਨ। ਕਨੇਡਾ ਨਿਵਾਸੀਆਂ ਦੀ ਇੱਕ ਰਿਕਾਰਡ ਗਿਣਤੀ ਆਪਣਿਆਂ ਘਰਾਂ `ਤੇ ਹੁੰਡੀ ਦਾ ਉਧਾਰ ਲੈਂਦੇ ਰਹੇ ਹਨ, ਹਰ ਸਾਲ ਨਕਦ ਵਿੱਚ ਕਈ ਬਿਲੀਅਨ ਡਾਲਰ ਕੱਢਣਾ।

ਗੁਜ਼ਰੇ ਸਾਲਾਂ ਵਿੱਚ, ਕਈਆਂ ਨੇ ਆਪਣੇ ਘਰਾਂ ਨੂੰ ਸੁਰੱਖਿਆ ਦੇ ਇੱਕ ਆਸਰੇ ਵੱਜੋਂ ਦੇਖਿਆ ਹੈ, ਫਿਰ ਵੀ ਅੱਜ, ਉਹ ਪਹਿਲਾਂ ਨਾਲੋਂ ਕਿਤੇ ਵਧੇਰੇ ਹਨ, ਜੋ ਆਪਣੇ ਨਿਵੇਸ਼ ਪੋਰਟਫੋਲੀਓਜ਼ (ਨਿਵੇਸ਼-ਸੂਚੀਆਂ) ਨੂੰ ਹੋਰ ਅਗਾਂਹ ਆਪਣੇ ਘਰਾਂ `ਤੇ ਹੁੰਡੀ ਉਧਾਰ ਲੈਣ, ਕਰਜ਼ੇ ਹੇਠੋਂ ਨਿਕਲਣ, ਆਪਣੇ ਬੱਚਿਆਂ ਨੂੰ ਯੂਨੀਵਰਸਟੀ ਭੇਜਣ, ਆਪਣੇ ਘਰਾਂ `ਚ ਬਿਹਤਰੀਆਂ ਕਰਨ, ਜਾਂ ਇੱਥੋਂ ਤੱਕ ਕਿ ਆਪਣੇ ਆਰ.ਆਰ.ਐੱਸ.ਪੀ. ਯੋਗਦਾਨਾਂ ਨੂੰ ਵਧਾਉਣ ਦੇ ਚਾਹਵਾਣ ਹੁੰਦੇ ਹਨ। ਜਦੋਂ ਕਿ ਘਰ ਦੀ ਹੁੰਡੀ ਇੱਕ ਥਾਂ ਬੈਠੀ ਹੋਈ ਸੀ, ਅੱਜ ਇਸ ਨੂੰ ਆਪਣੇ ਫਾਇਦੇ ਲਈ ਅਕਸਰ ਵਰਤਿਆ ਜਾਂਦਾ ਹੈ।

ਜਦੋਂ ਕਿ ਆਪਣੇ ਘਰਾਂ ਤੋਂ ਹੁੰਡੀ ਹਟਾਉਣਾ ਇੱਕ ਚੰਗਾ ਵਿਚਾਰ ਹੋ ਸਕਦਾ ਹੈ, ਤੁਹਾਨੂੰ ਇਸ ਤਰ੍ਹਾਂ ਸਾਵਧਾਨੀ ਨਾਲ ਕਰਨਾ ਅਤੇ ਲਾਭਾਂ ਅਤੇ ਸੰਭਾਵੀ ਜੋਖ਼ਮਾਂ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ। ਸਭ ਤੋਂ ਵਧੀਆ ਗੱਲ ਜੋ ਤੁਸੀਂ ਕਰ ਸਕਦੇ ਹੋ ਉਹ ਕਿਸੇ ਲਾਇਸੰਸਡ ਮੌਰਗੇਜ ਪੇਸ਼ਾਵਰ ਨਾਲ ਮਸ਼ਵਰਾ ਅਤੇ ਤੁਹਾਡੇ ਘਰ ਦੀ ਹੁੰਡੀ ਤੁਹਾਡੇ ਲਈ ਕੰਮ ਕਰਨ ਲੱਗ ਜਾਵੇ ਵਾਸਤੇ ਕਿਸੇ ਫਾਇਨੈਨਸ਼ੀਅਲ ਯੋਜਨਾਕਾਰ ਨਾਲ ਮੌਕਿਆਂ ਬਾਰੇ ਵਿਚਾਰ-ਚਰਚਾ ਕਰ ਸਕਦੇ ਹੋ।

ਕਾਲ ਲਈ ਬੇਨਤੀ ਕਰੋ

ਹੇਠ ਦਿੱਤੇ ਫਾਰਮ ਨੂੰ ਭਰੋ ਅਤੇ ਮੈਂ ਤੁਹਾਨੂੰ ਵਾਪਸ ਕਾਲ ਕਰਾਂਗਾ ਜਦੋਂ ਤੁਹਾਡੇ ਲਈ ਅਰਾਮਦੇਹ ਹੁੰਦਾ ਹੈ!