ਮੌਰਗੇਜ ਜੀਵਨ ਬੀਮੇ ਬਾਰ

Request A Call

ਮੌਰਗੇਜ ਪੇਸ਼ਾਵਰ ਕਿਸੇ ਮੌਰਗੇਜ ਜੀਵਨ ਬੀਮਾ ਪਾਲਿਸੀ ਦੁਆਰਾ ਆਪਣੇ ਗਾਹਕਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਘਰਾਂ ਦੀ ਰੱਖਿਆ ਕਰ ਸਕਦੇ ਹਨ।

ਇਹ ਕਿਵੇਂ ਰੱਖਿਆ ਕਰਦੀ ਹੈ?

ਮੌਰਗੇਕ ਜੀਵਨ ਬੀਮਾ ਘਰ ਦੇ ਮਾਲਕ `ਤੇ ਇੱਕ ਸਾਦਾ ਜੀਵਨ ਬੀਮਾ ਪਾਲਿਸੀ ਹੁੰਦੀ ਹੈ ਜਿਹੜੀ ਉਨ੍ਹਾਂ ਦੇ ਪਰਿਵਾਰ ਜਾਂ ਨਿਰਭਰਾਂ ਵਾਸਤੇ ਆਪਣੇ ਘਰਾਂ `ਤੇ ਮੌਰਗੇਜ ਹੇਠੋਂ ਨਿਕਲਣ ਦੀ ਵਿਵਸਥਾ ਕਰੇਗੀ ਜੇ ਕਿਤੇ ਉਨ੍ਹਾਂ ਨਾਲ ਕੋਈ ਦੁਖਾਂਤ ਵਾਪਰ ਜਾਂਦਾ ਹੈ। ਇਸ ਨੂੰ ਮੌਰਗੇਜ ਉਕਾਈ (ਡਿਫਾਲਟ) ਬੀਮੇ ਨਾਲ ਕਦੀ ਵੀ ਰਲਗੱਡ ਨਾ ਕੀਤਾ ਜਾਵੇ, ਜਿਹੜਾ ਰਿਣਦਾਤਿਆਂ ਉਨ੍ਹਾਂ ਦੇ ਆਪਣੇ ਅਸਾਸਿਆਂ ਨੂੰ ਬਚਾਉਣ ਲਈ ਲੋੜੀਂਦਾ ਹੈ ਜੇ ਤੁਹਾਡੀ ਤੁਹਾਡੇ ਘਰ `ਤੇ ਹੁੰਡੀ 20% ਤੋਂ ਘੱਟ ਹੁੰਦੀ ਹੈ। ਮੌਰਗੇਜ ਜੀਵਨ ਬੀਮਾ ਇੱਕ ਘਰਮਾਲਕ ਦੇ ਪਰਿਵਾਰ ਦੀ ਰੱਖਿਆ ਕਰਨ ਲਈ ਹੁੰਦਾ ਹੈ ਅਤੇ ਮੌਰਗੇਜ ਰਿਣਦਾਤੇ ਦੇ ਆਪਣੇ ਲਈ ਨਹੀਂ।

ਇਸ `ਤੇ ਕਿੰਨਾ ਖ਼ਰਚ ਆਉਂਦਾ ਹੈ।

ਜਦੋਂ ਕਿ ਇਹ ਸੋਚਣਾ ਚੰਗਾ ਹੁੰਦਾ ਹੈ ਕਿ ਜੇ ਤੁਸੀਂ ਗੁਜ਼ਰ ਜਾਂਦੇ ਹੋ ਤੁਹਾਡੀ ਮੌਰਗੇਜ ਦੀ ਅਦਾਇਗੀ ਹੋ ਜਾਵੇਗੀ, ਕੀ ਇਸ ਸੇਵਾ ਵਾਸਤੇ ਅਦਾਇਗੀ ਕਰਨੀ ਅਸਲ ਤੌਰ ਤੇ ਜ਼ਰੂਰੀ ਹੁੰਦੀ ਹੈ? ਜੇ ਤੁਹਾਡੇ ਪਾਸ ਜੀਵਨ ਬੀਮੇ ਦੀ ਇੱਕ ਕਾਫ਼ੀ ਰਾਸ਼ੀ ਪਹਿਲਾਂ ਹੀ ਹੈ ਫਿਰ ਜਵਾਬ ਨਹੀਂ ਵਿੱਚ ਹੋ ਸਕਦਾ ਹੈ।

ਜੇ ਤੁਸੀਂ ਆਪਣੇ ਘਰ ਵਿੱਚ ਮੁੱਖ ਰੋਜ਼ੀ ਕਮਾਉਣ ਵਾਲੇ ਹੋ ਅਤੇ ਤੁਹਾਡੀ ਮੌਤ ਨਾਲ ਤੁਹਾਡਾ ਪਰਿਵਾਰ ਮੌਰਗੇਜ ਦੀ ਅਦਾਇਗੀ ਕਰਨ ਲਈ ਬਿਨਾਂ ਸਾਧਨਾਂ ਦੇ ਰਹਿ ਜਾਂਦਾ ਹੈ, ਫਿਰ ਮੌਰਗੇਜ ਜੀਵਨ ਬੀਮਾ ਇੱਕ ਚੰਗਾ ਬਦਲ ਹੋ ਸਕਦਾ ਹੈ।

ਕਿਵੇਂ ਅਰਜ਼ੀ ਦੇਣੀ ਹੈ

ਜਦੋਂ ਮੌਰਗੇਜ ਜੀਵਨ ਬੀਮਾ ਪਾਲਿਸੀਆਂ ਨੂੰ ਵੇਖਣਾ ਹੋਵੇ, ਇਹ ਜਾਣਨਾ ਮਹੱਤਵਪੂਰਨ ਹੁੰਦਾ ਹੈ ਕਿ ਕੀ ਪਾਲਿਸੀ ਜਿਸ ਦੀ ਤੁਸੀਂ ਚੋਣ ਕਰਦੇ ਹੋ ਉਹ ਚੁਕਵੀਂ ਹੈ, ਅਤੇ ਕੀ ਇਸ ਦੀ ਪਿੱਠ ਨੂੰ ਕੋਈ ਵੱਡਾ ਸੰਗਠਨ ਪੂਰਦਾ ਹੈ। ਇੱਕ ਮੌਰਗੇਜ ਪੇਸ਼ਾਵਰ ਤੁਹਾਨੂੰ ਮੌਰਗੇਜ ਜੀਵਨ ਬੀਮੇ ਦੇ ਹਾਣ ਤੇ ਲਾਭਾਂ ਨੂੰ ਚੰਗੀ ਤਰ੍ਹਾਂ ਸਮਝਾਵੇਗਾ। ਤੁਹਾਨੂੰ ਕਿਸ ਦੀ ਅਸਲ ਵਿੱਚ ਜ਼ਰੂਰਤ ਹੈ, ਅਤੇ ਕਵਰੇਜ ਅਤੇ ਲਾਗਤਾਂ ਦੇ ਅੰਤਰਾਂ ਦਾ ਮੁਲਾਂਕਣ ਕਰਕੇ, ਤੁਸੀਂ ਆਪਣੇ ਅਤੇ ਆਪਣੇ ਪਿਆਰਿਆਂ ਵਾਸਤੇ ਸਭ ਤੋਂ ਵਧੀਆ ਫੈਸਲੇ ਕਰ ਸਕਦੇ ਹੋ।

ਕਾਲ ਲਈ ਬੇਨਤੀ ਕਰੋ

ਹੇਠ ਦਿੱਤੇ ਫਾਰਮ ਨੂੰ ਭਰੋ ਅਤੇ ਮੈਂ ਤੁਹਾਨੂੰ ਵਾਪਸ ਕਾਲ ਕਰਾਂਗਾ ਜਦੋਂ ਤੁਹਾਡੇ ਲਈ ਅਰਾਮਦੇਹ ਹੁੰਦਾ ਹੈ!