ਕੋਈ ਘਰ ਖ਼ਰੀਦਣ ਬਾਰੇ ਸਿੱਖੋ

ਆਮ ਰੂਪ-ਰੇਖਾ

about buying a home

ਘਰ ਦੀ ਖ਼ਰੀਦ ਬਹੁਤੇ ਲੋਕਾਂ ਦੇ ਜੀਵਨ ਦੌਰਾਨ ਸਭ ਤੋਂ ਵੱਡੀ ਖ਼ਰੀਦ ਹੁੰਦੀ ਹੈ। ਡੋਮੀਨੀਅਨ ਲੈਂਡਿੰਗ ਸੈਂਟਰਜ਼ ਵਿਖੇ, ਅਸੀਂ ਹਰ ਇੱਕ ਖ਼ਰੀਦਦਾਰ ਨੂੰ ਉਨ੍ਹਾਂ ਦੀ ਖ਼ਰੀਦ ਤੋਂ ਪਹਿਲਾਂ ਹਰ ਖ਼ਰੀਦਦਾਰੀ ਲਈ ਉਪਲਬਧ ਮੌਰਗੇਜ ਬਦਲਾਂ ਅਤੇ ਸੌਦੇ ਨੂੰ ਨੇਪਰੇ ਚਾੜਨ ਦੀ ਮਿਤੀ ਤੋਂ ਜਾਣੂ ਕਰਾ ਦਿੰਦੇ ਹਾਂ।

ਹੁਣ, ਪਹਿਲਾਂ ਤੋਂ ਕਿਤੇ ਜ਼ਿਆਦਾ, ਵਿੱਤੀ ਅਦਾਰੇ ਨਵੇਂ ਉਤਪਾਦ ਅਤੇ ਪ੍ਰੋਗਰਾਮ ਬਾਕਾਇਦਾ ਤੌਰ ਤੇ ਜਾਰੀ ਕਰ ਰਹੇ ਹਨ, ਛੇਤੀ ਉਸ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਨੂੰ ਆਸਾਨ ਬਣਾਕੇ। ਅੱਜ, ਕੇਵਲ ਕਰਜ਼ਿਆਂ ਦਾ ਸੂਦ, ਸਵੈ-ਰੋਜ਼ਗਾਰ ਪ੍ਰੋਗਰਾਮਜ਼, ਕਿਰਾਏ ਦੀ ਆਮਦਨ ਲਈ ਖ਼ਰੀਦ ਪ੍ਰੋਗਰਾਮਜ਼, ਛੁੱਟੀ ਵਾਲੀ ਜਾਇਦਾਦ ਪ੍ਰੋਗਰਾਮਜ਼, ਅਤੇ ਦੂਸਰੇ ਨਵੀਨਤਾਕਾਰੀ ਵਿੱਤੀ ਪ੍ਰਬੰਧ ਬਦਲਾਂ ਦਾ ਇੱਕ ਸਮੂਹ ਘਰ ਖ਼ਰੀਦਣ ਦੇ ਭੂ-ਦਰਿਸ਼ `ਤੇ ਲੱਗ ਰਹੇ ਹਨ, ਪਹਿਲਾਂ ਨਾਲੋਂ ਕਿਤੇ ਵਧੇਰੇ ਲੋਕਾਂ ਲਈ ਘਰਮਾਲਕੀ ਨੂੰ ਇੱਕ ਅਸਲੀਅਤ ਵਿੱਚ ਬਦਲਕੇ।

ਭਾਵੇਂ ਤੁਸੀਂ ਪਹਿਲੀ ਵਾਰ ਦੇ ਖ਼ਰੀਦਦਾਰ ਹੋ ਜਾਂ ਉੱਤਮ ਕਰੈਡਿਟ ਵਾਲੇ ਇੱਕ ਤਜਰਬਾਕਾਰ ਖ਼ਰੀਦਦਾਰ ਹੋ, ਡੋਮੀਨੀਅਨ ਲੈਂਡਿੰਗ ਸੈਂਟਰਜ਼ ਦੀ ਕਨੇਡਾ ਭਰ ਵਿੱਚ ਸਭ ਤੋਂ ਵਧੀਆ ਉਤਪਾਦਾਂ ਅਤੇ ਉਪਲਬਧ ਦਰਾਂ ਤੱਕ ਪਹੁੰਚ ਹੁੰਦੀ ਹੈ। ਸਾਨੂੰ ਕਾਲ ਕਰੋ...ਅਸੀਂ ਸੋਚਦੇ ਹਾਂ ਤੁਸੀਂ ਸੁਹਾਵਣੇ ਢੰਗ ਨਾਲ ਹੈਰਾਨ ਹੋ ਜਾਵੋਂਗੇ!

ਪਹਿਲਾਂ ਤੋਂ ਪ੍ਰਵਾਨ ਕੋਈ ਮੌਰਗੇਜ ਲੈਣੀ

ਜੇ ਤੁਸੀਂ ਕਿਸੇ ਨਵੇਂ ਘਰ ਦੀ ਤਲਾਸ਼ ਵਿੱਚ ਹੋ, ਯਕੀਨੀ ਬਣਾਉ ਤੁਸੀਂ ਪਹਿਲਾਂ ਤੋਂ ਹੀ ਪ੍ਰਵਾਣਤ ਹੋ। ਪਹਿਲਾਂ ਤੋਂ ਕਿਸੇ ਪ੍ਰਵਾਨ ਮੌਰਗੇਜ ਨਾਲ, ਇੱਕ ਲਾਇਸੰਸਡ ਮੌਰਗੇਜ ਪੇਸ਼ਾਵਰ ਤੁਹਾਨੂੰ ਕੋਈ ਘਰ ਖ਼ਰੀਦਣ ਲਈ ਭੇਜਣ ਤੋਂ ਪਹਿਲਾਂ ਵਧੇਰੇ ਮੁਕੰਮਲ ਪੜਤਾਲ ਕਰ ਸਕਦਾ ਹੈ, ਇਸ ਤਰ੍ਹਾਂ ਕੀਤੇ ਜਾਣ ਨਾਲ, ਡਾਲਰ ਸੰਖਿਆ ਜਿਸ ਨਾਲ ਤੁਸੀਂ ਖ਼ਰੀਦਦਾਰੀ ਕਰਨ ਜਾ ਰਹੇ ਹੋ ਅਸਲੀ ਤੌਰ ਤੇ ਉਹ ਹੁੰਦੀ ਹੈ ਜਿਸ ਨੂੰ ਤੁਸੀਂ ਖ਼ਰਚ ਕਰ ਸਕਦੇ ਹੋ।

ਮੌਰਗੇਜ ਪੇਸ਼ਾਵਰ ਜਿਸ ਨਾਲ ਤੁਸੀਂ ਪਹਿਲਾਂ ਤੋਂ ਪ੍ਰਵਾਨ ਹੋਈ ਨਾਲ ਕੰਮ ਕਰਦੇ ਹੋ ਤੁਹਾਨੂੰ ਯਕੀਨੀ ਤੌਰ ਤੇ ਉਸ ਤੋਂ ਜਾਣੂ ਕਰਵਾ ਦੇਵੇਗਾ ਜਿਹੜੀ ਤੁਸੀਂ ਰਿਣਦਾਤੇ ਅਤੇ ਬੀਮਾਕਾਰ ਮਾਪਦੰਡ `ਤੇ ਅਧਾਰਤ ਤੁਹਾਡੀ ਪੁੱਜਤ ਵਿੱਚ ਹੋ ਸਕਦੀ ਹੈ, ਅਤੇ ਇੱਕ ਨਿਸ਼ਚਿਤ ਮੌਰਗੇਜ `ਤੇ ਤੁਹਾਡੀਆਂ ਕੀ ਅਦਾਇਗੀਆਂ ਹੋਣਗੀਆਂ। ਡੋਮੀਨੀਅਨ ਲੈਂਡਿੰਗ ਸੈਂਟਰਜ਼ ਪੇਸ਼ਾਵਰ ਤੁਹਾਡੇ ਲਈ ਕਿਸੇ ਵੀ ਥਾਂ `ਤੇ 60 - 120 ਦਿਨਾਂ ਤੱਕ ਕਿਸੇ ਵਿਆਜ ਦਰ ਨੂੰ ਤਾਲਾਬੰਦ ਕਰ ਸਕਦੇ ਹਨ ਜਦੋਂ ਤੁਸੀਂ ਆਪਣੇ ਸੰਪੂਰਨ ਘਰ ਲਈ ਖ਼ਰੀਦਦਾਰੀ ਕਰ ਰਹੇ ਹੁੰਦੇ ਹੋ। ਕਿਸੇ ਵਿਆਜ ਦਰ ਵਿੱਚ ਤਾਲਾਬੰਦੀ ਕਰਕੇ, ਤੁਸੀਂ ਇੱਕ ਮੌਰਗੇਜ ਲੈਣ ਲਈ ਘੱਟ ਤੋਂ ਘੱਟ ਉਸ ਦਰ ਜਾਂ ਬਿਹਤਰ `ਤੇ ਗਰੰਟੀਸ਼ੁਦਾ ਹੋ ਜਾਂਦੇ ਹੋ। ਜੇ ਵਿਆਜ ਦਰ ਡਿੱਗ ਪੈਂਦੀ ਹੈ, ਤੁਹਾਡੀ ਤਾਲਾ-ਬੰਦ ਦਰ ਵੀ ਡਿੱਗ ਜਾਵੇਗੀ। ਪਰ, ਜੇ ਵਿਆਜ ਦਰ ਚੜ੍ਹ ਜਾਂਦੀ ਹੈ, ਤੁਹਾਡੀ ਤਾਲਾਬੰਦ ਹੋਈ ਵਿਆਜ ਦਰ ਨਹੀਂ ਵਧੇਗੀ, ਇਹ ਯਕੀਨੀ ਬਣਾਉਂਦਿਆਂ ਕਿ ਮੌਰਗੇਜ ਦੀ ਪੂਰਵ-ਪ੍ਰਵਾਨਗੀ ਪ੍ਰਕਿਰਿਆਂ ਦੌਰਾਨ ਤੁਹਾਨੂੰ ਸਭ ਤੋਂ ਵਧੀਆ ਦਰ ਮਿਲ ਜਾਂਦੀ ਹੈ।

ਤਾਂ ਜੋ ਕਿਸੇ ਮੌਰਗੇਜ ਦੀ ਪੂਰਵ-ਪ੍ਰਵਾਨਗੀ ਲਈ ਜਾਵੇ, ਮੌਰਗੇਜ ਪੇਸ਼ਾਵਰ ਨੂੰ ਜਾਣਕਾਰੀ ਦੀ ਇੱਕ ਸੰਖੇਪ ਜਿਹੀ ਸੂਚੀ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਉਨ੍ਹਾਂ ਲਈ ਤੁਹਾਡੀ ਖ਼ਰੀਦ ਸ਼ਕਤੀ ਨੂੰ ਨਿਰਧਾਰਤ ਕਰਨ ਦੀ ਵਿਵਸਥਾ ਕਰੇਗੀ। ਮੌਰਗੇਜ ਪੇਸ਼ਾਵਰ ਤੁਹਾਨੂੰ ਛੋਟੀ ਜਾਂ ਲੰਬੀ ਮੌਰਗੇਜ ਮਿਆਦਾਂ, ਸਭ ਤੋਂ ਨਵੇਂ ਉਪਲਬਧ ਪ੍ਰੋਗਰਾਮਜ਼ ਦੇ ਲਾਭਾਂ ਦੀ ਵਿਆਖਿਆ ਕਰੇਗਾ, ਜਿਹੜੇ ਮੌਰਗੇਜ ਉਤਪਾਦ ਦੀ ਉਨ੍ਹਾਂ ਦੇ ਯਕੀਨ ਵਿੱਚ ਸਭ ਤੋਂ ਵਧੀਆ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਦੀ ਜ਼ਿਆਦਾ ਸੰਭਾਵਨਾ ਹੋਵੇਗੀ, ਇਸ ਤੋਂ ਇਲਾਵਾ ਘਰ ਖ਼ਰੀਦਣ ਦੇ ਨਾਲ ਸ਼ਾਮਲ ਸਭ ਦੂਸਰੀਆਂ ਲਾਗਤਾਂ ਦੀ ਸਮੀਖਿਆ ਕਰਨਗੇ। ਮੌਰਗੇਜ ਦੀ ਪੂਰਵ-ਪ੍ਰਵਾਨਗੀ ਲੈਣੀ ਇੱਕ ਉਹ ਚੀਜ਼ ਹੁੰਦੀ ਹੈ ਜਿਸ ਨੂੰ ਕਿਸੇ ਨਵੇਂ ਘਰ ਨੂੰ ਖ਼ਰੀਦਣ ਲਈ ਤੁਰਨ ਤੋਂ ਪਹਿਲਾਂ ਹਰ ਇੱਕ ਸੰਭਾਵੀ ਖ਼ਰੀਦਦਾਰ ਨੂੰ ਕਰਨੀ ਚਾਹੀਦੀ ਹੈ। ਪੂਰਵ-ਪ੍ਰਵਾਨਗੀ ਤੁਹਾਨੂੰ ਜਾਣਨ ਦਾ ਵਿਸ਼ਵਾਸ ਦੇਵੇਗੀ ਕਿ ਵਿੱਤੀ ਪ੍ਰਬੰਧ ਉਪਲਬਧ ਹੈ, ਅਤੇ ਇਹ ਤੁਹਾਨੂੰ ਦੂਸਰੇ ਘਰ ਖ਼ਰੀਦਦਾਰਾਂ ਜਿਹੜੇ ਪੂਰਵ-ਪ੍ਰਵਾਨਤ ਨਹੀਂ ਹੁੰਦੇ ਦੇ ਮੁਕਾਬਲੇ ਸਕਾਰਾਤਮਕ ਸੌਦੇਬਾਜ਼ੀ ਦੀ ਪੁਜ਼ੀਸ਼ਨ ਵਿੱਚ ਰੱਖ ਸਕਦੀ ਹੈ।

ਨਿਸ਼ਚਿਤ ਦਰ ਬਨਾਮ ਬਦਲਦੀ ਦਰ

ਕਿਸੇ ਨਿਸ਼ਚਿਤ ਜਾਂ ਬਦਲਦੀ ਦਰ ਦੀ ਚੋਣ ਕਰਨ ਦਾ ਫੈਸਲਾ ਹਮੇਸ਼ਾਂ ਹੀ ਕੋਈ ਸੌਖਾ ਕੰਮ ਨਹੀਂ ਹੁੰਦਾ ਹੈ। ਇਸ ਨੂੰ ਤੁਹਾਡੀ ਜੋਖ਼ਮ ਦੀ ਸਹਿਣਸ਼ੀਲਤਾ `ਤੇ ਨਿਰਭਰ ਕਰਨਾ ਚਾਹੀਦਾ ਹੈ ਅਤੇ ਮੌਰਗੇਜ ਅਦਾਇਗੀਆਂ ਵਿੱਚ ਵਾਧਿਆਂ ਦਾ ਸਾਮ੍ਹਣਾ ਕਰਨ ਦੀ ਸਮਰੱਥਾ `ਤੇ ਵੀ। ਤੁਸੀਂ ਬਦਲਦੀ ਦਰ ਲੈਣ ਵਾਸਤੇ ਕਈ ਵਾਰੀ ਇੱਕ ਵਿੱਤੀ ਫਲ ਦੀ ਵੀ ਉਮੀਦ ਕਰ ਸਕਦੇ ਹੋ, ਭਾਵੇਂ ਕਿ ਆਰਥਕ ਵਾਤਾਵਰਣ `ਤੇ ਨਿਰਭਰ ਕਰਦਿਆਂ ਅਸਲ ਮਾਤਰਾ ਵਿੱਚ ਉਤਰਾ-ਚੜ੍ਹਾ ਆਵੇਗਾ।

ਨਿਸ਼ਚਤ ਦਰ ਮੌਰਗੇਜਾਂ ਉਨ੍ਹਾਂ ਗਾਹਕਾਂ ਨੂੰ ਅਕਸਰ ਚੰਗੀਆਂ ਲੱਗਦੀਆਂ ਹਨ ਜਿਹੜੇ ਆਪਣੀਆਂ ਅਦਾਇਗੀਆਂ ਵਿੱਚ ਸਥਿਰਤਾ ਚਾਹੁੰਦੇ ਹਨ, ਇੱਕ ਤੰਗ ਮਹੀਨਾਵਾਰ ਬਜਟ ਦਾ ਪ੍ਰਬੰਧ ਕਰਦੇ ਹਨ, ਜਾਂ ਆਮ ਤੌਰ ਤੇ ਜ਼ਿਆਦਾ ਬਚਵੇਂ ਹੁੰਦੇ ਹਨ। ਮਿਸਾਲ ਵਜੋਂ, ਆਪਣੀ ਆਮਦਨ ਦੀ ਤੁਲਨਾ ਵਿੱਚ ਵੱਡੀ ਮੌਰਗੇਜਾਂ ਵਾਲੇ ਨੌਜਵਾਨ ਜੋੜੇ ਮਨ ਦੀ ਸ਼ਾਂਤੀ ਦੀ ਚੋਣ ਕਰਕੇ ਬਿਹਤਰ ਹੋ ਸਕਦੇ ਹਨ ਜਿਸ ਨੂੰ ਇੱਕ ਨਿਸ਼ਚਤ-ਦਰ ਲਿਆਉਂਦੀ ਹੈ। ਬਦਲਦੀ ਦਰ ਵਾਲੀ ਮੌਰਗੇਜ ਕਰਜ਼ਦਾਰ ਨੂੰ ਘੱਟ ਦਰਾਂ ਦਾ ਲਾਭ ਲੈਣ ਦੀ ਅਕਸਰ ਵਿਵਸਥਾ ਕਰਦੀ ਹੈ – ਵਿਆਜ ਦਰ ਦੀ ਰਿਣਦਾਤੇ ਦੀ ਪ੍ਰਾਈਮ ਦਰ ਨਫ਼ੀ ਜਾਂ ਜਮ੍ਹਾਂ ਇੱਕ ਨਿਰਧਾਰਤ ਪ੍ਰਤੀਸ਼ਤ `ਤੇ ਵਰਤਮਾਣ ਅਧਾਰ `ਤੇ ਗਣਨਾ ਕੀਤੀ ਜਾਂਦੀ ਹੈ। ਮਿਸਾਲ ਵੱਜੋਂ, ਜੇ ਵਰਤਮਾਨ ਪ੍ਰਾਈਮ ਮੌਰਗੇਜ ਦਰ 5.5 ਪ੍ਰਤੀਸ਼ਤ ਹੈ, ਇੱਕ ਪ੍ਰਾਈਮ ਧਾਰਕ ਨਫ਼ੀ 0.5 ਪ੍ਰਤੀਸ਼ਤ ਮੌਰਗੇਜ ਦੀ ਇੱਕ 5.00 ਪ੍ਰਤੀਸ਼ਤ ਬਦਲਦੇ ਵਿਆਜ ਦਰ ਦੀ ਅਦਾਇਗੀ ਕਰੇਗਾ।

ਇੱਕ ਖਪਤਕਾਰ ਵੱਜੋਂ, ਸਭ ਤੋਂ ਵਧੀਆ ਬਦਲ ਆਪਣੇ ਮੌਰਗੇਜ ਪੇਸ਼ਾਵਰ ਨਾਲ ਨਿਰਪੱਖ ਵਿਚਾਰ-ਚਰਚਾ ਕਰ ਲੈਣਾ ਹੁੰਦਾ ਹੈ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਹਰ ਪ੍ਰਕਾਰ ਦੀ ਮੌਰਗੇਜ ਦੇ ਜੋਖ਼ਮਾਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹੁੰਦੇ ਹੋ।

ਆਪਣੀ ਕਰੈਡਿਟ ਰਿਪੋਰਟ ਨੂੰ ਸਮਝਣਾ

ਕਿਉਂਕਿ ਸਾਡੇ ਸਮਾਜ ਵਿੱਚ ਕਰੈਡਿਟ ਵਧੇਰੇ ਅਤੇ ਵਧੇਰੇ ਭਰਪੂਰ ਹੋ ਗਿਆ ਹੈ, ਤੁਹਾਡੀ ਕਰੈਡਿਟ ਰਿਪੋਰਟ, ਅਤੇ ਇਸ ਤਰ੍ਹਾਂ ਤੁਹਾਡੀ ਕਰੈਡਿਟ ਦਰਜਾਬੰਦੀ, ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਿਆਦਾ ਮਹੱਵਪੂਰਨ ਬਣ ਗਈ ਹੋਈ ਹੈ। ਤੁਹਾਡੀ ਕਰੈਡਿਟ ਦਰਜਾਬੰਦੀ ਤੁਹਾਡੀਆਂ ਵਿੱਤੀ ਕਿਰਿਆਵਾਂ ਦੇ ਸਭ ਪੱਖਾਂ ਨੂੰ ਪ੍ਰਭਾਵਤ ਕਰਦੀ ਹੈ ਜਦੋਂ ਪੈਸਾ ਉਧਾਰ ਲੈਣਾ ਹੁੰਦਾ ਹੈ। ਤੁਹਾਡੀ ਕਰੈਡਿਟ ਦਰਜਾਬੰਦੀ ਤੁਹਾਨੂੰ ਮਿਲੀ ਜਾਬ, ਕਿਰਾਏ `ਤੇ ਲਏ ਅਪਾਰਟਮੈਂਟ, ਅਤੇ ਏਥੋਂ ਤੱਕ ਕਿ ਕੋਈ ਬੈਂਕ ਅਕਾਊਂਟ ਖੋਲ੍ਹਣ ਦੀ ਯੋਗਤਾ `ਤੇ ਅਸਰ ਪਾਉਣ ਦੀ ਵੀ ਸਮਰੱਥਾ ਰੱਖਦੀ ਹੈ।

ਤੁਹਾਡੀ ਕਰੈਡਿਟ ਰਿਪੋਰਟ ਆਪਣੇ ਆਪ ਵਿੱਚ ਸਾਰੀਆਂ ਤੁਹਾਡੀ ਮੌਰਗੇਜ ਅਤੇ ਖਪਤਕਾਰ ਕਰਜ਼ੇ ਦੀ ਸਾਦਾ ਇੱਕ ਸੂਚੀ ਹੁੰਦੀ ਹੈ। ਏਥੇ ਕਨੇਡਾ ਵਿੱਚ, ਦੋ ਮੁੱਖ ਕਰੈਡਿਟ ਰਿਪੋਰਟਿੰਗ ਏਜੰਸੀਆਂ ਟਰਾਂਸ ਯੂਨੀਅਨ ਅਤੇ ਈਕਿਊਫੈਕਸ ਹਨ। ਦੋਵੇਂ ਇਜੰਸੀਆਂ ਪਾਸ ਕਿਸੇ ਦੀ ਵੀ ਕਰੈਡਿਟ ਇਤਿਹਾਸ ਫਾਈਲ ਹੁੰਦੀ ਹੈ ਜਿਸ ਨੇ ਕਦੀ ਪੈਸਾ ਉਧਾਰ ਲਿਆ ਹੁੰਦਾ ਹੈ। ਹਰ ਵਾਰੀ ਜਦੋਂ ਤੁਸੀਂ ਪੈਸਾ ਉਧਾਰ ਲੈਂਦੇ ਹੋ ਜਾਂ ਕਿਸੇ ਕਰਜ਼ੇ ਜਾਂ ਕਰੈਡਿਟ ਕਾਰਡ `ਤੇ ਅਦਾਇਗੀ ਕਰਦੇ ਹੋ, ਰਿਣਦਾਤਾ ਉਦੋਂ ਇਨ੍ਹਾਂ ਦੋਹਾਂ ਇਜੰਸੀਆਂ ਨੂੰ ਲੈਣ-ਦੇਣ ਬਾਰੇ ਜਾਣਕਾਰੀ ਦੀ ਰਿਪੋਰਟ ਕਰ ਦਿੰਦਾ ਹੈ। ਕਰੈਡਿਟ ਜਾਣਕਾਰੀ ਤੋਂ ਇਲਾਵਾ, ਤੁਹਾਡੀ ਕਰੈਡਿਟ ਰਿਪੋਰਟ `ਤੇ ਤੁਹਾਨੂੰ ਹੱਕ ਰਖਾਈਆਂ ਅਤੇ ਫੈਸਲਿਆਂ ਦਾ ਵੀ ਪਤਾ ਲੱਗ ਜਾਵੇਗਾ ਅਤੇ ਤੁਹਾਡਾ ਪਤਾ ਅਤੇ ਸੰਭਵ ਤੌਰ ਤੇ ਤੁਹਾਡਾ ਕੰਮ ਇਤਿਹਾਸ ਦਾ ਵੀ। ਇਸ ਸਾਰੀ ਜਾਣਕਾਰੀ ਦੇ ਇਕੱਠੇ ਹੋਣ ਨੂੰ ਤੁਹਾਡੀ ਕਰੈਡਿਟ ਰਿਪੋਰਟ ਕਿਹਾ ਜਾਂਦਾ ਹੈ।

ਤੁਹਾਡੀ ਕਰੈਡਿਟ ਰਿਪੋਰਟ `ਤੇ ਜਾਣਕਾਰੀ ਤੁਹਾਡੇ ਸ਼ਾਹੂਕਾਰਾਂ ਅਤੇ ਉਨ੍ਹਾਂ ਤੁਹਾਡੇ ਬਾਰੇ ਕੀ ਰਿਪੋਰਟ ਕੀਤੀ ਹੈ `ਤੇ ਅਧਾਰਤ ਅਲੱਗ ਅਲੱਗ ਹੁੰਦੀ ਹੈ। ਸੰਭਾਵੀ ਰਿਣਦਾਤੇ ਅਤੇ ਦੂਸਰੇ, ਜਿਵੇਂ ਕਿ ਰੋਜ਼ਗਾਰਦਾਤੇ, ਤੁਹਾਡੇ ਕਰੈਡਿਟ ਇਤਿਹਾਸ ਨੂੰ ਤੁਹਾਡੇ ਆਚਰਣ ਦੇ ਅਕਸ ਵੱਜੋਂ ਦੇਖਦੇ ਹਨ। ਭਾਵੇਂ ਤੁਸੀਂ ਇਸ ਨੂੰ ਪਸੰਦ ਕਰੋ ਜਾਂ ਨਾ, ਸਾਡੀਆਂ ਵਿੱਤੀ ਆਦਤਾਂ ਕੋਲ ਜਿਸ ਵੀ ਤਰੀਕੇ ਦੀ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਜੀਊਣ ਲਈ ਚੋਣ ਕਰਦੇ ਹਾਂ ਬਾਰੇ ਬਹੁਤ ਕੁਝ ਦੱਸਣ ਵਾਲਾ ਹੁੰਦਾ ਹੈ।

ਕਰੈਡਿਟ ਅੰਕ, ਜਾਂ ਚਾਨਣ-ਮੁਨਾਰਾ ਅੰਕ, ਇੱਕ ਨੰਬਰ ਹੁੰਦਾ ਹੈ ਜਿਹੜਾ ਮੌਰਗੇਜ ਰਿਣਦਾਤਿਆਂ ਨੂੰ ਤੁਹਾਡੇ ਕਰਜ਼ਾ ਦੇਣ ਦੇ ਜੋਖ਼ਮ ਪ੍ਰਤੀ ਵਿਚਾਰ ਦਿੰਦਾ ਹੈ। ਕਰੈਡਿਟ ਅੰਕ 300 ਤੋਂ 900 ਤੱਕ ਦੇ ਦਾਇਰੇ ਵਿੱਚ ਹੁੰਦਾ ਹੈ, ਜਿੰਨਾ ਉੱਚਾ ਕਰੈਡਿਟ ਅੰਕ ਉਨਾਂ ਹੀ ਬਿਹਤਰ। ਮੌਰਗੇਜ ਉਤਪਾਦ ਅਤੇ ਵਿਆਜ ਦਰ ਜਿਨ੍ਹਾਂ ਲਈ ਤੁਸੀਂ ਕਾਬਲ ਹੁੰਦੇ ਹੋ ਤੁਹਾਡੇ ਕਰੈਡਿਟ ਅੰਕ ਵੱਲੋਂ ਅਕਸਰ ਨਿਰਧਾਰਤ ਕੀਤਾ ਜਾਂਦਾ ਹੈ।

ਇੱਕ ਗੱਲ ਜਿਸ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹ ਇਹ ਹੁੰਦੀ ਹੈ ਕਿ ਆਪਣੀ ਕਰੈਡਿਟ ਰਿਪੋਰਟ ਦੀ ਕਾਪੀ ਪ੍ਰਾਪਤ ਕਰਨੀ ਤੁਹਾਡਾ ਕਨੂੰਨੀ ਹੱਕ ਹੁੰਦਾ ਹੈ। ਕੋਈ ਮੌਰਗੇਜ ਪੇਸ਼ਾਵਰ ਇਸ ਰਿਪੋਰਟ ਦੀ ਕਾਪੀ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਤੁਹਾਡੇ ਨਾਲ ਇਸ ਨੂੰ ਪੜ੍ਹਦਾ ਹੈ ਇਹ ਪੜਤਾਲ ਕਰਨ ਲਈ ਕਿ ਸਾਰੀ ਜਾਣਕਾਰੀ ਸੱਚੀ ਅਤੇ ਸਹੀ ਹੈ।

ਚੰਗੀ ਖ਼ਬਰ ਇਹ ਹੁੰਦੀ ਹੈ ਕਿ ਤੁਹਾਡੀ ਕਰੈਡਿਟ ਰਿਪੋਰਟ ਕੰਮ ਕਰਨ ਵਾਲੀ ਇੱਕ ਦਸਤਾਵੇਜ਼ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਸਮੇਂ ਨਾਲ ਕਿਸੇ ਨੁਕਸਾਨ ਹੋਏ ਕਰੈਡਿਟ ਦੀ ਮੁਰੰਮਤ ਕਰਨ ਅਤੇ ਆਪਣੇ ਕਰੈਡਿਟ ਅੰਕ ਨੂੰ ਵਧਾਉਣ ਦੀ ਯੋਗਤਾ ਹੁੰਦੀ ਹੈ।

ਸਹੀ ਮਿਆਦ ਨੂੰ ਨਿਰਧਾਰਤ ਕਰਨਾ

ਮੌਰਗੇਜ ਮਿਆਦ ਦੀ ਚੋਣ ਕਰਨੀ ਜੋ ਤੁਹਾਡੇ ਲਈ ਸਹੀ ਹੁੰਦੀ ਹੈ ਘਰ ਖ਼ਰੀਦਣ ਵਾਲੇ ਸਭ ਤੋਂ ਵੱਧ ਬੱਚਤ ਕਰਨ ਵਾਲਿਆਂ ਲਈ ਵੀ ਇੱਕ ਚੁਣੌਤੀ ਭਰਿਆ ਪ੍ਰਸਤਾਵ ਹੋ ਸਕਦਾ ਹੈ। ਮੌਰਗੇਜ ਮਿਆਦਾਂ ਨੂੰ ਸਮਝਕੇ ਅਤੇ ਉਨ੍ਹਾਂ ਦਾ ਡਾਲਰਾਂ ਵਿੱਚ ਕੀ ਮਤਲਬ ਹੁੰਦਾ ਹੈ, ਅਤੇ ਸੂਝ ਕਿ ਤੁਸੀਂ ਬਹੁਤ ਸਾਰੇ ਪੈਸੇ ਦੀ ਬੱਚਤ ਕਰ ਸਕਦੇ ਹੋ ਅਤੇ ਉਸ ਮਿਆਦ ਦੀ ਚੋਣ ਕਰਕੇ ਜੋ ਤੁਹਾਡੇ ਲਈ ਸਹੀ ਹੈ।

ਬਹੁਤ ਸਾਰੇ ਕਾਰਕ ਹੁੰਦੇ ਹਨ, ਜਾਂ ਤਾਂ ਵਿੱਤੀ ਮਾਰਕਿਟਾਂ ਵਿੱਚ ਜਾਂ ਤੁਹਾਡੀ ਆਪਣੀ ਜ਼ਿੰਦਗੀ ਵਿੱਚ, ਜਿਨ੍ਹਾਂ ਨੂੰ ਵਿਚਾਰ ਵਿੱਚ ਲਿਆਉਣਾ ਵੀ ਪਵੇਗਾ ਜਦੋਂ ਤੁਸੀਂ ਆਪਣੀ ਮੌਰਗੇਜ ਮਿਆਦ ਦੀ ਲੰਬਾਈ ਦੀ ਚੋਣ ਕਰਦੇ ਹੋ।

ਜੇ ਹਰ ਮਹੀਨੇ ਆਪਣੀ ਮੌਰਗੇਜ ਦੀ ਅਦਾਇਗੀ ਤੁਹਾਨੂੰ ਆਪਣੇ ਸੁਖ ਦੇ ਘੇਰੇ ਦੇ ਵਿੱਤੀ ਕੰਢੇ ਦੇ ਨੇੜੇ ਲਿਆ ਖੜ੍ਹਾ ਕਰਦੀ ਹੈ, ਤੁਸੀਂ ਇੱਕ ਲੰਬੀ ਮਿਆਦ ਮੌਰਗੇਜ ਦੀ ਚੋਣ ਕਰਨ ਦੇ ਚਾਹਵਾਨ ਹੋ ਸਕਦੇ ਹੋ, ਮਿਸਾਲ ਲਈ ਦੱਸ ਸਾਲ, ਤਾਂ ਜੋ ਤੁਸੀਂ ਯਕੀਨੀ ਬਣਾ ਸਕੋਂ ਕਿ ਆਪਣੀਆਂ ਮੌਰਗੇਜ ਅਦਾਇਗੀਆਂ ਨੂੰ ਸਹਿਣ ਕਰਨ ਦੇ ਕਾਬਲ ਹੋ ਜਾਵੋਂ ਜੇ ਵਿਆਜ ਦਰਾਂ ਵਧ ਜਾਂਦੀਆਂ ਹਨ। ਦਸ ਸਾਲ ਦੀ ਮੌਰਗੇਜ ਮਿਆਦ ਦੇ ਖਾਤਮੇ `ਤੇ, ਬਹੁਤੇ ਖ਼ਰੀਦਦਾਰ ਇੱਕ ਬਿਹਤਰ ਵਿੱਤੀ ਸਥਿਤੀ ਵਿੱਚ ਹੁੰਦੇ ਹਨ, ਇੱਕ ਨੀਵਾਂ ਦੇਣਯੋਗ ਮੂਲ ਬਕਾਇਆ ਰੱਖੋ, ਅਤੇ ਜੇ ਵਿਆਜ ਦਰਾਂ ਚੜ੍ਹ ਜਾਂਦੀਆਂ ਹਨ, ਤੁਸੀਂ ਉੱਚੀਆਂ ਮੌਰਗੇਜ ਅਦਾਇਗੀਆਂ ਕਰਨ ਦੀ ਪੁਜਤ ਦੇ ਯੋਗ ਹੋ ਜਾਵੋਂਗੇ।

ਜੇ ਤੁਸੀਂ ਇੱਕ ਨਿਵੇਸ਼ ਜਾਇਦਾਦ ਵਾਸਤੇ ਮੌਰਗੇਜ ਲਈ ਖ਼ਰੀਦਦਾਰੀ ਕਰ ਰਹੇ ਹੋ, ਤੁਸੀਂ ਲੰਬੀ ਮੌਰਗੇਜ ਮਿਆਦ ਦੀ ਚੋਣ ਕਰਨ ਨੂੰ ਵਿਚਾਰਨ ਦੇ ਸੰਭਾਵੀ ਤੌਰ ਤੇ ਚਾਹਵਾਨ ਹੋਵੋਂਗੇ। ਇਹ ਤੁਹਾਨੂੰ ਜਾਣਨ ਦੀ ਵਿਵਸਥਾ ਕਰੇਗੀ ਕਿ ਜਾਇਦਾਦ `ਤੇ ਮੌਰਗੇਜ ਅਦਾਇਗੀਆਂ ਇੱਕ ਲੰਬੇ ਸਮੇਂ ਵਾਸਤੇ ਟਿਕੀਆਂ ਰਹਿਣਗੀਆਂ ਅਤੇ ਜਾਇਦਾਦ ਤੋਂ ਤੁਹਾਡੇ ਭਵਿੱਖ ਦੀ ਆਮਦਨ ਦੀ ਵਧੇਰੇ ਸਹੀ ਤੌਰ ਤੇ ਵਿਉਂਤ ਬਣਾਉਣ ਦੀ ਵਿਵਸਥਾ ਹੋਵੇਗੀ।

ਸਹੀ ਮੌਰਗੇਜ ਮਿਆਦ ਦੀ ਚੋਣ ਕਰਨੀ ਹਰ ਇੱਕ ਵਿਅਕਤੀ ਵਾਸਤੇ ਇੱਕ ਵਿਲੱਖਣ ਫੈਸਲਾ ਹੁੰਦਾ ਹੈ। ਤੁਹਾਡੀ ਨਿੱਜੀ ਵਿੱਤੀ ਸਥਿਤੀ ਅਤੇ ਜੋਖ਼ਮ ਲਈ ਤੁਹਾਡੀ ਸਹਿਣਸ਼ੀਲਤਾ ਨੂੰ ਸਮਝ ਕੇ, ਮੌਰਗੇਜ ਪੇਸ਼ਾਵਰ ਉਸ ਮੌਰਗੇਜ ਮਿਆਦ ਦੀ ਚੋਣ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ ਜਿਹੜੀ ਸਭ ਤੋਂ ਵਧੀਆ ਕੰਮ ਕਰੇਗੀ।

ਆਪਣੀ ਮੌਰਗੇਜ ਨੂੰ ਤੇਜ਼ੀ ਨਾਲ ਚੁਕਤ ਕਰਨਾ

ਕਨੇਡਾ ਵਿੱਚ ਮੌਰਗੇਜਾਂ ਦਾ 25 ਤੇ 35 ਸਾਲ ਦੀਆਂ ਮਿਆਦਾਂ ਵਿਚਾਲੇ ਆਮ ਤੌਰ ਤੇ ਕਰਜ਼ਾ ਮੁਕਾ ਦਿੱਤਾ ਜਾਂਦਾ ਹੈ। ਜਦੋਂ ਕਿ ਇਹ ਇੱਕ ਲੰਬਾ ਸਮਾਂ ਜਾਪਦਾ ਹੈ, ਇਸ ਨਾਲ ਕਿਸੇ ਨੂੰ ਆਪਣੀ ਮੌਰਗੇਜ ਨੂੰ ਚੁਕਤ ਕਰਨ ਲਈ ਏਨਾ ਸਮਾਂ ਨਹੀਂ ਲਾਉਣਾ ਪੈਂਦਾ ਜੇ ਉਹ ਇਸ ਤਰ੍ਹਾਂ ਕਰਨ ਲਈ ਕਿਸੇ ਥੋੜ੍ਹੇ ਸਮੇਂ ਦੇ ਕਾਲ ਦੀ ਚੋਣ ਕਰ ਲੈਂਦੇ ਹਨ।

ਥੋੜ੍ਹੀ ਜਿਹੀ ਅਗਾਂਹ ਦੀ ਸੋਚ ਨਾਲ, ਅਤੇ ਛੋਟੀ ਜਿਹੀ ਕੁਰਬਾਨੀ ਨਾਲ, ਬਹੁਤੇ ਲੋਕ ਆਪਣੀ ਮੌਰਗੇਜ ਨੂੰ ਬਹੁਤੇ ਹੀ ਥੋੜ੍ਹੇ ਸਮੇਂ ਵਿੱਚ ਸਕਾਰਾਤਮਕ ਕਦਮ ਚੁੱਕ ਕੇ ਚੁਕਤ ਕਰਨ ਦਾ ਪ੍ਰਬੰਧ ਕਰ ਸਕਦੇ ਹਨ ਜਿਵੇਂ ਕਿ:

  • ਹਰ ਹਫਤੇ ਮੌਰਗੇਜ ਅਦਾਇਗੀਆਂ ਕਰਨ ਨਾਲ, ਜਾਂ ਹਰ ਦੂਸਰੇ ਹਫਤੇ ਵੀ। ਦੋਵੇਂ ਬਦਲ ਤੁਹਾਡੀ ਮੌਰਗੇਜ ਦੀ ਮਿਆਦ ਦੌਰਾਨ ਅਦਾ ਕੀਤੇ ਤੁਹਾਡੇ ਵਿਆਜ ਨੂੰ ਘਟਾਉਂਦੇ ਹਨ ਅਤੇ ਇਸ ਦਾ ਨਤੀਜਾ ਹਰ ਸਾਲ ਬਰਾਬਰ ਦੀ ਇੱਕ ਵਾਧੂ ਮਹੀਨੇ ਦੀ ਮੌਰਗੇਜ ਅਦਾਇਗੀ ਵਿੱਚ ਨਿਕਲ ਸਕਦਾ ਹੈ। ਇਸ ਤਰੀਕੇ ਨਾਲ ਆਪਣੀ ਮੌਰਗੇਜ ਦੀ ਅਦਾਇਗੀ ਕਰਕੇ ਤੁਸੀਂ ਆਪਣੀ ਮੌਰਗੇਜ ਨੂੰ 25 ਸਾਲਾਂ ਤੋਂ ਘਟਾ ਕੇ ਲੱਗਭੱਗ 21`ਤੇ ਲਿਆ ਸਕਦੇ ਹੋ।
  • ਜਦੋਂ ਤੁਹਾਡੀ ਆਮਦਨ ਵੱਧਦੀ ਹੈ, ਆਪਣੀ ਮੌਰਗੇਜ ਅਦਾਇਗੀਆਂ ਦੀ ਰਾਸ਼ੀ ਵਧਾ ਦਿਉ। ਫਰਜ਼ ਕਰੋ ਕੰਮ `ਤੇ ਹਰ ਸਾਲ ਤੁਹਾਨੂੰ 5% ਦਾ ਵਾਧਾ ਮਿਲਦਾ ਹੈ। ਜੇ ਤੁਸੀਂ ਆਪਣੀ ਆਮਦਨ ਦਾ ਇਹ ਵਾਧੂ 5% ਆਪਣੇ ਮੌਰਗੇਜ ਵਿੱਚ ਪਾ ਦਿੰਦੇ ਹੋ, ਤੁਹਾਡਾ ਮੌਰਗੇਜ ਬਕਾਇਆ ਬਹੁਤੀ ਤੇਜ਼ੀ ਨਾਲ ਘੱਟ ਜਾਵੇਗਾ ਬਿਨਾਂ ਤੁਹਾਨੂੰ ਮਹਿਸੂਸ ਹੋਇਆਂ ਕਿ ਤੁਸੀਂ ਆਪਣੀਆਂ ਖ਼ਰਚ ਕਰਨ ਦੀਆਂ ਆਦਤਾਂ ਨੂੰ ਬਦਲ ਰਹੇ ਹੋ।
  • ਮੌਰਗੇਜ ਰਿਣਦਾਤੇ ਤੁਹਾਨੂੰ ਹਰ ਸਾਲ ਤੁਹਾਡੇ ਮੌਰਗੇਜ ਬਕਾਏ `ਤੇ ਵਾਧੂ ਅਦਾਇਗੀਆਂ ਕਰਨ ਦੀ ਇਜਾਜ਼ਤ ਵੀ ਦੇਣਗੇ। ਜਿਵੇਂ ਕਿਵੇਂ ਵੀ ਕਿਸੇ ਨੂੰ ਇੱਕ ਜਾਂ ਦੂਸਰੇ ਸਮੇਂ ਕੋਈ ਪੈਸਾ ਮਿਲ ਜਾਂਦਾ ਹੈ ਜਿਸ ਦੀ ਉਨ੍ਹਾਂ ਨੂੰ ਉਮੀਦ ਨਹੀਂ ਸੀ। ਹੋ ਸਕਦਾ ਹੈ ਤੁਹਾਨੂੰ ਕੁਝ ਪੈਸਾ ਕਿਸੇ ਦੂਰ ਦੇ ਰਿਸ਼ਤੇਦਾਰ ਕੋਲੋਂ ਵਿਰਾਸਤ ਵਿੱਚ ਮਿਲ ਜਾਂਦਾ ਹੈ ਜਾਂ ਤੁਹਾਨੂੰ ਕੰਮ ਤੋਂ ਇੱਕ ਵਧੀਆ ਛੁੱਟੀ ਬੋਨਸ ਪ੍ਰਾਪਤ ਹੋ ਜਾਂਦਾ ਹੈ। ਇਸ ਪੈਸੇ ਨੂੰ ਆਪਣੀ ਮੌਰਗੇਜ ਵਿੱਚ ਇੱਕ ਸਮੁੱਚੀ ਰਾਸ਼ੀ ਵੱਜੋਂ ਵਰਤ ਲਵੋ ਅਤੇ ਨਤੀਜਿਆਂ ਨੂੰ ਵੇਖੋ।

ਕੁਝ ਸਮੇਂ ਦੌਰਾਨ ਇਨ੍ਹਾਂ ਕਾਰਜਨੀਤੀਆਂ ਨੂੰ ਇਕਸਾਰਤਾ ਨਾਲ ਵਰਤ ਕੇ, ਤੁਸੀਂ ਪੈਸਾ ਬਚਾ ਲਵੋਂਗੇ, ਘੱਟ ਵਿਆਜ ਅਦਾ ਕਰੋਂਗੇ ਅਤੇ ਆਪਣੀ ਮੌਰਗੇਜ ਨੂੰ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਚੁਕਤ ਕਰ ਦੇਵੋਂਗੇ!

ਸੈਲਫ-ਐਂਪਲਾਇਡ ਹੱਲ

ਜਦੋਂ ਕਿ ਬਹੁਤ ਸਾਰੇ ਕਨੇਡੀਅਨਜ਼ ਸੈਲਫ-ਐਂਪਲਾਇਮੈਂਟ ਮੌਕਿਆਂ ਦਾ ਲਾਭ ਲੈਂਦੇ ਹਨ, ਉਹ ਜਿਹੜੇ ਸੈਲਫ-ਐਂਪਲਾਇਡ ਹੁੰਦੇ ਹਨ ਨੂੰ ਕਈ ਵਾਰੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ ਨਿੱਜੀ ਵਿੱਤੀ ਪ੍ਰਬੰਧ ਪ੍ਰਾਪਤ ਕਰਨ ਲਈ ਮਾਰਕਿਟ ਵਿੱਚ ਜਾਂਦੇ ਹਨ, ਜਿਵੇਂ ਕਿ ਕਿਸੇ ਮੌਰਗੇਜ ਜਾਂ ਵਾਹਨ ਕਰਜ਼ੇ ਵੱਜੋਂ। ਸਵੈ-ਐਂਪਲਾਇਮੈਂਟ ਆਮਦਨ, ਅਤੇ ਆਉਣ ਵਾਲੇ ਸਾਲਾਂ ਲਈ ਆਮਦਨ ਸਥਿਰਤਾ ਸਾਬਤ ਕਰਨਾ, ਨਵੇਂ ਕਾਰੋਬਾਰ ਮਾਲਕਾਂ ਵਾਸਤੇ ਮੁਸ਼ਕਲ ਹੋ ਸਕਦਾ ਹੈ।

ਬਹੁਤ ਸਾਰੇ ਕਨੇਡੀਅਨਜ਼ ਦੇ ਸਫਲ ਛੋਟੇ ਬਿਜ਼ਨੈੱਸ ਖ਼ਤਰੇ ਵਾਲੇ ਕੰਮ ਦੇ ਹੁੰਦੇ ਹਨ ਅਤੇ ਦੁਨੀਆਂ ਵਿੱਚ ਇਸ ਕਿਸਮ ਦੀ ਜੀਵਨਸ਼ੈਲੀ ਦਾ ਧੰਦਾ ਨਹੀਂ ਹੁੰਦਾ। ਪਰ, ਕਈ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਬਿਜ਼ਨੈੱਸ ਚੋਣਾਂ `ਤੇ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਹਨ ਜਦੋਂ ਉਹ ਪਹਿਲੀ ਵਾਰ ਆਪਣੇ ਘਰ ਵਾਸਤੇ ਉਧਾਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਾਂ ਏਥੋਂ ਤੱਕ ਕਿ ਕੁਝ ਇਹੋ ਜਿਹਾ ਸਾਦਾ ਜਿਵੇਂ ਕੋਈ ਨਵਾਂ ਕਰੈਡਿਟ ਕਾਰਡ ਜਾਂ ਵਾਹਨ। ਸੈਲਫ-ਐਂਪਲਾਇਮੈਂਟ ਆਮਦਨ ਦਾ ਸੁਭਾਅ ਕਈ ਵਾਰੀ ਸੈਲਫ-ਐਂਪਲਾਇਡ ਨੂੰ ਗਰੀਬ ਕਰੈਡਿਟ ਜੋਖ਼ਮਾਂ ਵਾਂਗ ਪ੍ਰਤੀਤ ਹੁੰਦੇ ਹੋ ਸਕਦੇ ਹਨ, ਭਾਵੇਂ ਕਿ ਉਨ੍ਹਾਂ ਦੀ ਆਮਦਨ ਉਨ੍ਹਾਂ ਦੇ ਮੁਕਾਬਲੇ ਅਸਲੀਅਤ ਵਿੱਚ ਵਧੇਰੇ ਸਥਿਰ ਹੋ ਸਕਦੀ ਜਿਹੜੇ ਕਿਸੇ ਰੋਜ਼ਗਾਰਦਾਤੇ ਲਈ 9 ਤੋਂ 5 ਘੰਟੇ ਤੱਕ ਕੰਮ ਕਰ ਰਹੇ ਹੁੰਦੇ ਹਨ।

ਧੰਨਵਾਦ ਸਹਿਤ, ਕਨੇਡੀਅਨ ਮੌਰਗੇਜ ਰਿਣਦਾਤਿਆਂ ਦੇ ਜਿਹੜੇ ਸਾਡੇ ਸਭਿਆਚਾਰ ਵਿੱਚ ਸੈਲਫ-ਐਂਪਲਾਇਮੈਂਟ ਦੇ ਮਹੱਤਵ ਨੂੰ ਸਮਝਣਾ ਸ਼ੁਰੂ ਕਰ ਰਹੇ ਹਨ, ਅਤੇ ਉਨ੍ਹਾਂ ਦੀਆਂ ਪ੍ਰਾਇਮਰੀ ਰਿਹਾਇਸ਼ਾਂ ਲਈ ਸੈਲਫ-ਐਂਪਲਾਇਡ ਨੂੰ ਵਿੱਤੀ ਕਰਜ਼ਾ ਉਪਲਬਧ ਕਰਨ ਲਈ ਮਹਾਨ ਮੌਰਗੇਜ ਪ੍ਰੋਗਰਾਮਜ਼ ਉਪਲਬਧ ਕਰ ਰਹੇ ਹਨ ਅਤੇ ਉਨ੍ਹਾਂ ਦੇ ਛੁੱਟੀ ਵਾਲੇ ਘਰਾਂ ਲਈ ਵੀ।

ਲਾਇਸੰਸਡ ਮੌਰਗੇਜ ਪੇਸ਼ਾਵਰ ਕਿਸੇ ਮੌਰਗੇਜ ਨੂੰ ਲੈਣ ਵਿੱਚ ਸੈਲਫ-ਐਂਪਲਾਇਡ ਵਿਅਕਤੀਆਂ ਦੀ ਸਹਾਇਤਾ ਕਰਨ ਵਿੱਚ ਮਾਹਰ ਹਨ, ਅਤੇ ਉਹ ਯਕੀਨੀ ਬਣਾਉਣਗੇ ਕਿ ਤੁਹਾਨੂੰ ਕਨੇਡਾ ਦੇ ਸਭ ਤੋਂ ਵੱਡੇ ਰਿਣਦਾਤਿਆਂ `ਚੋਂ ਕਿਸੇ ਇੱਕ ਦੁਆਰਾ ਸਭ ਤੋਂ ਵਧੀਆ ਮੌਰਗੇਜ ਉਪਲਬਧ ਹੋ ਜਾਵੇ।

ਮੌਰਗੇਜ ਪ੍ਰਾਪਤ ਕਰਨੀ ਕਦੀ ਵੀ ਆਸਾਨ ਨਹੀਂ ਹੁੰਦਾ ਹੈ ਜੇ ਤੁਸੀਂ ਸੈਲਫ-ਐਂਪਲਾਇਡ ਹੋ, ਅਤੇ ਤੁਸੀਂ ਜਾਣਕੇ ਉਤੇਜਿਤ ਹੋ ਜਾਵੋਂਗੇ ਕਿ ਅੱਜ ਉਪਲਬਧ ਮੌਰਗੇਜ ਉਤਪਾਦ ਤੁਹਾਡੀ ਬਿਜ਼ਨੈਸ ਅਤੇ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਸਫਲ ਹੋਣ ਵਿੱਚ ਤੁਹਾਡੀ ਮਦਦ ਕਰਨ ਵਾਸਤੇ ਤਿਆਰ ਕੀਤੇ ਗਏ ਹਨ।

Apply Now

ਕਾਲ ਲਈ ਬੇਨਤੀ ਕਰੋ

ਹੇਠ ਦਿੱਤੇ ਫਾਰਮ ਨੂੰ ਭਰੋ ਅਤੇ ਮੈਂ ਤੁਹਾਨੂੰ ਵਾਪਸ ਕਾਲ ਕਰਾਂਗਾ ਜਦੋਂ ਤੁਹਾਡੇ ਲਈ ਅਰਾਮਦੇਹ ਹੁੰਦਾ ਹੈ!