ਮੌਰਗੇਜ ਨੂੰ ਨਵਿਆਉਣਾ

ਇੱਕ ਨਵਿਆਉਣ (ਰਿਨਿਯੂਲ) ਵਾਸਤੇ ਖ਼ਰੀਦਦਾਰੀ ਕਰਨੀ

Mortgage Renewal

ਜਦੋਂ ਕਿ ਬਹੁਤੇ ਕਨੇਡਾ ਵਾਸੀ ਬਹੁਤ ਸਾਰਾ ਵਕਤ ਲਾਉਂਦੇ ਹਨ, ਅਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਹਨ, ਕਿਸੇ ਆਰੰਭਕ ਮੌਰਗੇਜ ਨੂੰ ਖ਼ਰੀਦਣ ਵਿੱਚ, ਇਸ ਤਰ੍ਹਾਂ ਆਮ ਤੌਰ ਤੇ ਨਹੀਂ ਹੁੰਦਾ ਜਦੋਂ ਮੌਰਗੇਜ ਸ਼ਰਤਾਂ ਦੇ ਨਵਿਆਉਣ ਨੂੰ ਵੇਖਦੇ ਹਨ। ਨਵਿਆਉਣ ਦੇ ਵਕਤ ਉਚਿੱਤ ਵਿਚਾਰ ਨੂੰ ਅਣਗੌਲਿਆਂ ਕਰਨ ਨਾਲ, ਇਸ ਅਮਲ ਕਰਕੇ ਕਨੇਡੀਅਨ ਨਾਗਰਿਕਾਂ ਨੂੰ ਹਰ ਸਾਲ ਹਜ਼ਾਰਾਂ ਡਾਲਰਾਂ ਦਾ ਵਾਧੂ ਖ਼ਰਚ ਪੈ ਜਾਂਦਾ ਹੈ। ਕਰਜ਼ਾ ਲੈਣ ਵਾਲਿਆਂ ਦੀ ਲੱਗਭੱਗ 60% ਪ੍ਰਤੀਸ਼ਤ ਸਾਦਾ ਦਸਤਖ਼ਤ ਕਰ ਦਿੰਦੀ ਹੈ ਅਤੇ ਆਪਣੇ ਨਵਿਆਉਣ ਨੂੰ ਵਾਪਸ ਭੇਜ ਦਿੰਦੀ ਹੈ ਜਿਹੜੀ ਉਨ੍ਹਾਂ ਦੇ ਰਿਣਦਾਤੇ ਵੱਲੋਂ ਪਹਿਲੀ ਪੇਸ਼ਕਸ਼ ਕੀਤੀ ਜਾਂਦੀ ਹੈ ਕਦੀ ਵੀ ਕਿਸੇ ਵਧੇਰੇ ਲਾਹੇਵੰਦ ਵਿਆਜ ਦਰ ਲਈ ਏਧਰੋਂ ਉਧਰੋਂ ਖ਼ਰੀਦਣ ਸਬੰਧੀ ਪਤਾ ਲਏ ਬਿਨਾਂ।

ਘਰਮਾਲਕਾਂ ਨੂੰ ਆਪਣੇ ਮੌਜੂਦਾ ਰਿਣਦਾਤੇ ਵੱਲੋਂ ਪਹਿਲੀ ਦਰ ਪੇਸ਼ਕਸ਼ ਕਦੀ ਵੀ ਪ੍ਰਵਾਨ ਨਹੀਂ ਕਰਨੀ ਚਾਹੀਦੀ। ਬਿਨਾਂ ਕਿਸੇ ਸੌਦੇਬਾਜ਼ੀ ਦੇ, ਕਿਸੇ ਨਵਿਆਉਣ ਮਾਰਕਿਟ ਦਰ ਲਈ ਸਾਦਾ ਦਸਤਖ਼ਤ ਕਰ ਦੇਣੇ ਘਰਮਾਲਕ ਨੂੰ ਉਨ੍ਹਾਂ ਦੀਆਂ ਮੌਰਗੇਜਾਂ `ਤੇ ਬਹੁਤ ਜ਼ਿਆਦਾ ਪੈਸੇ ਦਾ ਖ਼ਰਚ ਬੇਲੋੜਾ ਹੀ ਪੈ ਜਾਂਦਾ ਹੈ। ਆਮ ਤੌਰ ਤੇ ਤੁਹਾਡੀ ਵਰਤਮਾਨ ਮੌਰਗੇਜ ਦੀ ਮਿਆਦ ਦੇ ਖਤਮ ਹੋਣ ਤੋਂ ਚਾਰ ਅਤੇ ਛੇ ਮਹੀਨਿਆਂ ਵਿਚਾਲੇ ਕਿਸੇ ਨਵੀਂ ਮਿਆਦ ਵਾਸਤੇ ਖ਼ਰੀਦਦਾਰੀ ਸ਼ੁਰੂ ਕਰ ਦੇਣੀ ਇੱਕ ਚੰਗਾ ਵਿਚਾਰ ਹੁੰਦਾ ਹੈ। ਬਹੁਤੇ ਰਿਣਦਾਤੇ ਤੁਹਾਡੀ ਮਿਆਦ ਦੇ ਖ਼ਤਮ ਹੋਣ ਦੇ ਬਹੁਤ ਹੀ ਨੇੜੇ ਤੁਹਾਨੂੰ ਨਵਿਆਉਣ ਚਿੱਠੀ ਭੇਜਦੇ ਹਨ ਅਤੇ ਇਸ ਨਾਲ ਤੁਹਾਨੂੰ ਕਿਸੇ ਵੱਖਰੇ ਰਿਣਦਾਤੇ ਰਾਹੀਂ ਕਿਸੇ ਮੌਰਗੇਜ ਮਿਆਦ ਲਈ ਪ੍ਰਬੰਧ ਕਰਨ ਵਾਸਤੇ ਕਾਫ਼ੀ ਵਕਤ ਨਹੀਂ ਮਿਲਦਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪ ਆਪਣੀ ਮੌਰਗੇਜ ਮਿਆਦ ਦੀ ਸਮਾਂ ਸੀਮਾ ਦੀ ਨਿਗਾਹਵਾਨੀ ਕਰਨ ਦੀ ਲੋੜ ਹੁੰਦੀ ਹੈ ਅਤੇ ਪਤਾ ਹੋਵੇ ਕਦੋਂ ਕਿਸੇ ਚੰਗੀ ਮੌਰਗੇਜ ਨਵਿਆਉਣ ਦਰ ਵਾਸਤੇ ਖ਼ਰੀਦਦਾਰੀ ਸ਼ੁਰੂ ਕਰਨ ਦਾ ਵਕਤ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਮੌਰਗੇਜ ਨਵਿਆਉਣ ਮਿਆਦ ਬਾਰੇ ਆਪਣੇ ਰਿਣਦਾਤੇ ਤੋਂ ਕਦੀ ਸੁਣੋ, ਤੁਹਾਡਾ ਕੋਈ ਲਾਇਸੰਸਡ ਮੌਰਗੇਜ ਪੇਸਾਵਰ ਹੈ ਜੋ ਤੁਹਾਡੇ ਲਈ ਖ਼ਰੀਦਦਾਰੀ ਕਰਦਾ ਹੈ, ਤੁਸੀਂ ਅਚੰਭਿਤ ਹੋਵੋਂਗੇ ਕਿ ਉਹ ਤੁਹਾਡੇ ਲਈ ਕੀ ਪ੍ਰਾਪਤੀ ਕਰ ਸਕਦੇ ਹਨ!

ਤੁਹਾਡੀ ਮੌਰਗੇਜ ਤੁਹਾਡੇ ਸਭ ਤੋਂ ਵੱਡੇ ਖਰਚਿਆਂ `ਚੋਂ ਇੱਕ ਹੁੰਦੀ ਹੈ। ਇਸ ਵਜ੍ਹਾ ਕਰਕੇ ਸਭ ਤੋਂ ਵਧੀਆ ਵਿਆਜ ਦਰਾਂ ਅਤੇ ਮੌਰਗੇਜ ਮਿਆਦਾਂ ਦਾ ਪਤਾ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜੋ ਤੁਸੀਂ ਸੰਭਾਵੀ ਤੌਰ ਤੇ ਕਰ ਸਕਦੇ ਹੋ। ਨਵਿਆਉਣ ਵਕਤ ਵੇਲੇ ਆਲੇ ਦੁਆਲੇ ਖ਼ਰੀਦਦਾਰੀ ਕਰਨ ਨਾਲ ਤੁਸੀਂ ਜੀਵਨ ਭਰ ਵਿੱਚ ਆਪਣੇ ਮੌਰਗੇਜ ਕਰਜ਼ੇ ਦੇ ਪੈਸੇ ਦੀ ਇੱਕ ਨਿੱਗਰ ਰਾਸ਼ੀ ਦੀ ਬੱਚਤ ਕਰ ਸਕਦੇ ਹੋ। ਤੁਸੀਂ 60% ਵਿੱਚੋਂ ਉਹ ਨਾ ਹੋਵੋ ਜਿਹੜੇ ਆਪਣੀ ਨਵਿਆਉਣ ਚਿੱਠੀ `ਤੇ ਨਿਰੇ ਦਸਤਖ਼ਤ ਕਰ ਦਿੰਦੇ ਹਨ ਅਤੇ ਉਸ ਨੂੰ ਵਾਪਸ ਭੇਜ ਦਿੰਦੇ ਹਨ। ਇੱਕ ਲਾਇਸੰਸਡ ਡੋਮੀਨਅਨ ਲੈਂਡਿੰਗ ਸੈਂਟਰਜ਼ ਦੇ ਮੌਰਗੇਜ ਪੇਸ਼ਾਵਰ ਦੀਆਂ ਸੇਵਾਵਾਂ ਦੀ ਵਰਤੋਂ ਕਰੋ ਇਹ ਯਕੀਨੀ ਬਣਾਉਣ ਲਈ ਕਿ ਰਿਣਦਾਤੇ ਤੁਹਾਡੀ ਬਿਜ਼ਨੈਸ ਵਾਸਤੇ ਮੁਕਾਬਲਾ ਕਰਦੇ ਹਨ।

ਕਾਲ ਲਈ ਬੇਨਤੀ ਕਰੋ

ਹੇਠ ਦਿੱਤੇ ਫਾਰਮ ਨੂੰ ਭਰੋ ਅਤੇ ਮੈਂ ਤੁਹਾਨੂੰ ਵਾਪਸ ਕਾਲ ਕਰਾਂਗਾ ਜਦੋਂ ਤੁਹਾਡੇ ਲਈ ਅਰਾਮਦੇਹ ਹੁੰਦਾ ਹੈ!